ਦੋਸਤੋ ਅੱਜ ਦਾ ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਹੈ ਤਰੱਕੀ ਦੇ ਇਸ ਯੁੱਗ ਵਿੱਚ ਅਸੀਂ ਬਹੁਤ ਜ਼ਿਆਦਾ ਵਿਅਸਤ ਹੋ ਚੁੱਕੇ ਹਾਂ ਸਾਡੇ ਕੋਲ ਸਮਾਂ ਨਹੀਂ ਰਿਹਾ, ਅੱਜ ਦੇ ਸਮੇ ਵਿੱਚ ਪਤੀ ਪਤਨੀ ਦੋਨੋ ਹੀ ਨੌਕਰੀ ਆਫ਼ਿਸ ਵਗੈਰਾ ਕੰਮ ਕਰਦੇ ਹਨ, ਮਹਿੰਗਾਈ ਦਾ ਸਮਾਂ ਹੈ, ਘਰ ਦੇ ਖਰਚੇ ਅਤੇ ਬੱਚਿਆਂ ਦੀ ਪੜ੍ਹਾਈ ਲਈ ਪਤੀ ਪਤਨੀ ਦੋਨਾਂ ਨੂੰ ਕੰਮ ਕਰਨਾ ਪੈਂਦਾ ਹੈ
ਪਰ ਸਭ ਤੋਂ ਅਹਿਮ ਗੱਲ ਕੀ ਤੁਸੀਂ ਆਪਣੇ ਬੱਚਿਆਂ ਦਾ ਖਿਆਲ ਰੱਖ ਰਹੇ ਹੋ, ਕੀ ਤੁਸੀਂ ਅਪਣੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾ ਰਹੇ ਹੋ, ਕਿਵੇਂ ਵੱਡਿਆ ਦਾ ਆਦਰ ਕਰਨਾ, ਵੱਡਿਆ ਅੱਗੋਂ ਤਹਿਜ਼ੀਬ ਨਾਲ ਬੋਲਣਾ, ਘਰ ਵਿੱਚ ਰਿਸ਼ਤੇਦਾਰ ਜਾ ਕਿਸੇ ਗੁਆਂਢੀ ਦੇ ਆਣ ਤੇ ਨਮਸਤੇ, ਸਤ ਸ਼੍ਰੀ ਅਕਾਲ ਬੁਲਾਣਾ, ਓਹਨਾ ਨੂੰ ਚਾਹ ਪਾਣੀ ਪੁੱਛਣਾ ਆਦਿ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਆਪਣੇ ਬੱਚਿਆਂ ਨੂੰ ਸਿਖਾਓ
ਨੈਤਿਕ ਕਦਰਾਂ ਕੀਮਤਾਂ ਸਿਖਾਉਣਾ, ਮਾਂ ਪੀਓ ਦਾ ਫਰਜ਼ ਹੈ, ਯਾਦ ਰੱਖੋ ਤੁਹਾਡੇ ਕੋਲ ਸਭ ਤੋਂ ਵੱਡੀ ਜਇਦਾਦ, ਪੂੰਜੀ ਤੁਹਾਡੇ ਬੱਚੇ ਹਨ, ਜੇ ਅੱਜ ਤੁਹਾਡੇ ਬੱਚੇ ਤੁਹਾਡੇ ਕਹਿਣੇ ਤੋਂ ਬਾਹਰ ਹੋ ਗਏ, ਤੁਹਾਡੀ ਕਮਾਈ ਪੂੰਜੀ ਪੈਸਾ ਕਿਸੇ ਕੰਮ ਨਹੀਂ ਆਉਣਾ
ਨੋਟ:- ਜਾਣਕਾਰੀ ਵਧੀਆ ਲੱਗੀ ਤਾ ਵੈਬਸਾਈਟ ਤੇ ਦਿੱਖ ਰਹੇ ਬੈੱਲ (ਘੰਟੀ) ਦੇ ਨਿਸ਼ਾਨ ਨੂੰ ਕਲਿਕ ਕਰੋ, ਸਾਨੂ ਤੁਸੀਂ ਅਪਣੇ ਸੁਝਾਹ ਵੀ ਭੇਜ ਸਕਦੇ ਹੋ, ਅਸੀਂ ਉਸਨੂੰ ਅਪਣੇ blog ਦਾ ਹਿਸਾ ਬਣਾਵਾਂਗੇ, ਜਾਣਕਾਰੀ ਵਧੀਆ ਲੱਗਣ ਤੇ ਅੱਗੇ share ਜਰੂਰ ਕਰਿਓ








One Response
Nice Post